ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ।ਬੀਤੇ ਦਿਨ ਚੰਡੀਗੜ੍ਹ ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਜਿੱਥੇ 1.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 3 ਡਿਗਰੀ ਤਾਪਮਾਨ ਰਿਹਾ ਹੈ। ਉੱਤਰ ਭਾਰਤ ਵਿੱਚ ਠੰਢ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਿਨ ਵੇਲੇ ਤਾਪਮਾਨ ਵੀ 9 ਡਿਗਰੀ ਤੋਂ 10 ਡਿਗਰੀ ਵਿਚਾਲੇ ਦਰਜ ਕਿਤਾ ਜਾ ਰਿਹਾ ਹੈ। ਇਸੇ ਤਰ੍ਹਾਂ ਰਾਤਾਂ ਕਾਫ਼ੀ ਠੰਢੀਆਂ ਹੋ ਗਈਆਂ ਹਨ। ਰਾਤ ਦੇ ਤਾਪਮਾਨ 'ਚ 4 ਤੋਂ 5 ਡਿਗਰੀ ਗਿਰਾਵਟ ਆਈ ਹੈ। 13 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ 14 ਤੋਂ 19 ਜਨਵਰੀ ਤੱਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
.
The weather can change from this day! But be careful before leaving home!
.
.
.
#punjabnews #weathernews #punjabweather
~PR.182~